ਵਾਟਰ ਪੋਲੋ
ਖੇਡ ਅਦਾਰਾ | ਐਫਆਈਐਨਏ |
---|---|
ਛੋਟੇਨਾਮ | ਪੋਲੋ, ਵੋਪੋ |
ਸਿਰਜਿਤ | 19ਵੀਂ ਸਦੀ ਦਾ ਅੰਤਲਾ ਹਿੱਸਾ |
ਖ਼ਾਸੀਅਤਾਂ | |
ਪਤਾ | Yes |
ਟੀਮ ਦੇ ਮੈਂਬਰ | 7 (6 ਖੇਤਰ ਖਿਡਾਰੀ ਅਤੇ 1 ਗੋਲਕੀਪਰ) |
ਕਿਸਮ | ਇਨਡੋਰ ਜਾਂ ਆਊਟਡੋਰ, ਪਾਣੀ ਵਾਲੀ |
ਖੇਡਣ ਦਾ ਸਮਾਨ | ਵਾਟਰ ਪੋਲੋ ਗੇੰਦ, ਵਾਟਰ ਪੋਲੋ ਗੋਲ, ਵਾਟਰ ਪੋਲੋ ਕੈਪ |
ਥਾਂ | ਵਾਟਰ ਪੋਲੋ ਪੂਲ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1900 |
ਵਾਟਰ ਪੋਲੋ ਇੱਕ ਗੇਮ ਹੈ ਜੋ ਕਿ ਪਾਣੀ ਵਿੱਚ ਖੇਡੀ ਜਾਂਦੀ ਹੈ।ਵਾਟਰ ਪੋਲੋ ਇੱਕ ਅੰਤਰਰਾਸ਼ਟਰੀ ਖੇਡ ਹੈ।ਇਸ ਗੇਮ ਲਈ ਗਰਾਊਂਡ ਪਾਣੀ ਵਿੱਚ ਹੀ ਬਣਾਇਆ ਜਾਂਦਾ ਹੈ।ਇਸ ਖੇਡ ਵਿੱਚ ਦੋ ਟੀਮਾਂ ਆਪਸ ਵਿੱਚ ਖੇਡਦੀਆਂ ਹਨ।ਹਰ ਇੱਕ ਟੀਮ ਦੇ ਸੱਤ ਖਿਡਾਰੀ ਹੁੰਦੇ ਹਨ।ਇਸ ਗੇਮ ਲਈ ਗਰਾਊਂਡ 8 ਤੋ 20 ਮੀਟਰ ਦੀ ਚੌੜਾਈ ਦਾ ਬਣਾਇਆ ਜਾਂਦਾ ਹੈ।ਪਾਣੀ ਦੀ ਗਹਿਰਾਈ 1.8 ਮੀਟਰ ਤੱਕ ਹੋਣੀ ਚਾਹੀਦੀ ਹੈ।ਗੇਂਦ 68 ਸੈਂਟੀਮੀਟਰ ਦੇ ਵਿਆਸ ਦੀ ਹੋਣੀ ਚਾਹੀਦੀ ਹੈ।ਉਸ ਦਾ ਭਾਰ 450 ਗਰਾਮ ਹੋਣਾ ਚਾਹਿਦਾ ਹੈ।ਵਾਟਰ ਪੋਲੋ ਗੇਮ ਵਿੱਚ ਚਾਰ ਹਾਫ਼ ਹੁੰਦੇ ਹਨ।ਹਰ ਹਾਫ਼ ਪੰਜ ਮਿੰਟਾ ਦਾ ਹੁੰਦਾ ਹੈ।ਹਰ ਹਾਫ਼ ਵਿੱਚ ਦੋ ਮਿੰਟ ਦਾ ਸਮਾਂ ਆਰਾਮ ਲਈ ਦਿੱਤਾ ਜਾਂਦਾ ਹੈ।ਖੇਡ ਦੀ ਸ਼ੁਰੂਆਤ ਦੋਹਾਂ ਟੀਮਾਂ ਦੇ ਕਪਤਾਨਾਂ ਵਲੋਂ ਗਰਾਊਂਡ ਦੇ ਵਿਚਕਾਰ ਤੋ ਬਾਲ ਸੁੱਟਣ ਨਾਲ ਹੁੰਦੀ ਹੈ।ਫ਼ਿਰ ਖਿਡਾਰੀ ਚੁਸਤੀ ਨਾਲ ਆਪਣੇ ਟੀਮ ਦੇ ਦੂਸਰੇ ਖਿਡਾਰੀ ਵੱਲ ਸੁੱਟਦਾ ਹੈ।ਦੂਸਰੇ ਟੀਮ ਦੇ ਖਿਡਾਰੀ ਓਹਨਾ ਤੋ ਬਾਲ ਖੋਹਣ ਦੀ ਕੋਸ਼ਿਸ ਕਰਦੇ ਹਨ।ਗੋਲ ਰੇਖਾ ਤੋ ਪਾਰ ਗਈ ਬਾਲ ਨੂੰ ਗੋਲਚੀ ਜਾਣੀ ਗੋਲ ਰਖਿਅਕ ਸੰਭਾਲਦਾ ਹੈ।ਇਕ ਟੀਮ ਚਿੱਟੀਆਂ ਟੋਪੀਆਂ ਪਹਿਣਦੀ ਹੈ ਤੇ ਦੂਸਰੀ ਟੀਮ ਨੀਲੀਆਂ ਟੋਪੀਆਂ ਪਹਿਣਦੀ ਹੈ।ਹਰ ਟੋਪੀ ਦੇ ਦੋਨੋਂ ਪਾਸੇ ਨੰਬਰ ਲਿਖਿਆ ਹੁੰਦਾ ਹੈ।ਗੋਲਚੀ ਹਮੇਸ਼ਾ ਇੱਕ ਨੰਬਰ ਵਾਲੀ ਟੋਪੀ ਪਹਿਣਦਾ ਹੈ।ਬਾਲ ਸਿਰਫ਼ ਹਥੇਲੀਆਂ ਨਾਲ ਹੀ ਫੜੀ ਜਾਂਦੀ ਹੈ।ਵੱਧ ਗੋਲ ਕਰਨ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ।
ਇਤਿਹਾਸ
[ਸੋਧੋ]ਇਕ ਟੀਮ ਖੇਡ ਦੇ ਤੌਰ ਤੇ ਵਾਟਰ ਪੋਲੋ ਦਾ ਇਤਿਹਾਸ ਅਖੀਰ 19ਵੀਂ ਸਦੀ ਦੇ ਇੰਗਲੈਂਡ ਅਤੇ ਸਕੌਟਲੈਂਡ ਵਿੱਚ, ਤਾਕਤ ਅਤੇ ਤੈਰਾਕੀ ਹੁਨਰ ਦੇ ਇੱਕ ਮੁਜ਼ਾਹਰੇ ਦੇ ਤੌਰ ਤੇ ਸ਼ੁਰੂ ਹੋਇਆ। ਉਥੇ ਪਾਣੀ ਖੇਡਾਂ ਅਤੇ ਰੇਸਿੰਗ ਨੁਮਾਇਸ਼ਾਂ ਮੇਲਿਆਂ ਅਤੇ ਤਿਉਹਾਰਾਂ ਦੀ ਵਿਸ਼ੇਸ਼ਤਾ ਸਨ।[1][2]
ਹਵਾਲੇ
[ਸੋਧੋ]- ↑ Encyclopaedia Britannica, 11th Edition (1911): "Water Polo" Retrieved 7 August 2006
- ↑ Barr, David (1981). A Guide to Water Polo. Sterling Publishing (London). ISBN 0-8069-9164-X.